
ਅਟਾਰੀ (ਅੰਮ੍ਰਿਤਸਰ), 25 ਫਰਵਰੀ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਜੰਮੂ-ਕਸ਼ਮੀਰ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਪਾਰਟੀ ਦੇ ਮੁਖੀ ਡਾ. ਫਾਰੂਕ ਅਬਦੁੱਲਾ ਨੇ ਭਾਰਤ ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ ਉਤੇ ਹੋ ਰਹੀ ਝੰਡੇ ਦੀ ਰਸਮ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨਾਲ ਵਾਈਸ ਪ੍ਰੈਜ਼ੀਡੈਂਟ ਭਾਈ ਹਰਚਰਨ ਸਿੰਘ ਖਾਲਸਾ ਜੰਮੂ-ਕਸ਼ਮੀਰ ਅਤੇ ਉਨ੍ਹਾਂ ਦੇ ਪੁੱਤਰ ਮੌਜੂਦਾ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਨਜ਼ਦੀਕੀ ਐਮ.ਐਲ.ਏ. ਵੀ ਨਾਲ ਮੌਜੂਦ ਸਨ। ਉਹ ਅਟਾਰੀ ਸਰਹੱਦ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪਹੁੰਚੇ। ਕਮਾਂਡੈਂਟ ਪਰਮਿੰਦਰ ਸਿੰਘ ਅਤੇ ਡੀ.ਐਸ.ਪੀ. ਅਟਾਰੀ ਲਖਵਿੰਦਰ ਸਿੰਘ ਕਲੇਰ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕਰਦਿਆਂ ਜੀ ਆਇਆਂ ਆਖਿਆ। ਇਸ ਮੌਕੇ ਡਾ. ਫਾਰੂਕ ਅਬਦੁੱਲਾ ਨੇ ਝੰਡੇ ਦੀ ਰਸਮ ਦਾ ਆਨੰਦ ਮਾਣਿਆ ਤੇ ਦਰਸ਼ਕਾਂ ਨਾਲ ਭੰਗੜਾ ਪਾਇਆ ਅਤੇ ਬੀ.ਐਸ.ਐਫ. ਦਾ ਅਜਾਇਬ ਘਰ ਦੇਖਿਆ।