
ਸ਼ਾਹਕੋਟ (ਜਲੰਧਰ), 25 ਫਰਵਰੀ (ਏ.ਐਸ.ਅਰੋੜਾ/ਸੁਖਦੀਪ ਸਿੰਘ)-ਮਿਸਾਲੀ ਸੇਵਾ ਦੇ ਸਨਮਾਨ ਵਿਚ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਪੰਜਾਬ ਵਲੋਂ ਡੀ.ਐਸ.ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ ਨੂੰ ਪ੍ਰਸ਼ੰਸਾ ਡਿਸਕ ਪ੍ਰਦਾਨ ਕੀਤੀ ਗਈ ਹੈ। ਡੀ.ਐਸ.ਪੀ. ਬਰਾੜ ਨੂੰ ਇਹ ਸਨਮਾਨ ਸ਼ਾਹਕੋਟ ਖੇਤਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ, ਜਾਂਚ ਦੇ ਮਿਆਰਾਂ ਨੂੰ ਬਿਹਤਰ ਬਣਾਉਣ ਅਤੇ ਨਸ਼ਾ ਵਿਰੋਧੀ ਕਾਰਵਾਈਆਂ ਦੀ ਅਗਵਾਈ ਕਰਨ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ। ਐਸ.ਐਸ.ਪੀ ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਡੀ.ਐਸ.ਪੀ. ਬਰਾੜ ਨੂੰ ਪ੍ਰਸ਼ੰਸਾ ਡਿਸਕ ਭੇਟ ਕੀਤੀ।