
ਕਰਾਚੀ (ਪਾਕਿਸਤਾਨ), 1 ਮਾਰਚ-ਆਈ.ਸੀ.ਸੀ. ਚੈਂਪੀਅਨ ਟਰਾਫੀ 2025 ਵਿਚ ਅੱਜ ਦੇ ਇੰਗਲੈਂਡ ਤੇ ਦੱਖਣ ਅਫਰੀਕਾ ਦੇ ਮੁਕਾਬਲੇ ਵਿਚ ਇੰਗਲੈਂਡ 179 ਦੌੜਾਂ ਉਤੇ ਸਿਮਟ ਗਈ। ਦੱਸ ਦਈਏ ਕਿ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਦੱਖਣ ਅਫਰੀਕਾ ਨੇ 10 ਓਵਰਾਂ ਬਾਅਦ 58 ਦੌੜਾਂ 2 ਵਿਕਟਾਂ ਦੇ ਨੁਕਸਾਨ ਉਤੇ ਬਣਾ ਲਈਆਂ ਹਨ।