
ਮਲੇਰਕੋਟਲਾ, 1 ਮਾਰਚ (ਮੁਹੰਮਦ ਹਨੀਫ਼ ਥਿੰਦ)-ਇਸਲਾਮ ਧਰਮ ਦੇ ਪਵਿੱਤਰ ਰਮਜ਼ਾਨ ਪਾਕ ਦੇ ਮਹੀਨੇ ਯਾਨੀਕਿ (ਰੋਜ਼ਿਆਂ) ਦਾ ਚੰਦ ਦਿਖ ਗਿਆ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫ਼ਤੀ ਇਰਤਿਕਾ ਉਲ ਹਸਨ ਕਾਂਧਲਵੀ ਸਾਹਿਬ ਨੇ ਦੱਸਿਆ ਕਿ ਰਮਜ਼ਾਨ ਸ਼ਰੀਫ਼ ਦਾ ਪਹਿਲਾ ਰੋਜ਼ਾ 2 ਮਾਰਚ ਨੂੰ ਸਵੇਰੇ (ਸਰਘੀ) ਯਾਨੀ ਕਿ ਸਵੇਰੇ 5:33 ਮਿੰਟ ਤੱਕ ਰੱਖਿਆ ਜਾ ਸਕੇਗਾ। ਉਨ੍ਹਾਂ ਪੰਜਾਬ ਦੇ ਮੁਸਲਿਮ ਭਾਈਚਾਰੇ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਹ ਚੰਦ ਪੂਰੀ ਇਨਸਾਨੀਅਤ ਲਈ ਅਮਨੋਂ-ਸਲਾਮਤੀ ਲੈ ਕੇ ਆਵੇ।