
ਫਿਰੋਜ਼ਪੁਰ, 1 ਮਾਰਚ (ਰਾਕੇਸ਼ ਚਾਵਲਾ)-ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਉਤੇ ਫਿਰੋਜ਼ਪੁਰ ਪੁਲਿਸ ਨੇ ਐਸ. ਐਸ. ਪੀ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ 8 ਡਰੱਗ ਹੋਟਸਪੋਟ ਥਾਵਾਂ ਉਤੇ ਸਪੈਸ਼ਲ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ, ਜਿਸ ਵਿਚ ਭਾਰੀ ਪੁਲਿਸ ਫੋਰਸ ਸ਼ਾਮਿਲ ਸੀ। ਐਸ.ਐਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਬ-ਡਵੀਜ਼ਨ ਸਿਟੀ ਫਿਰੋਜ਼ਪੁਰ, ਸਬ-ਡਵੀਜ਼ਨ ਦਿਹਾਤੀ ਫਿਰੋਜ਼ਪੁਰ, ਸਬ-ਡਵੀਜ਼ਨ ਗੁਰੂਹਰਸਹਾਏ ਅਤੇ ਸਬ-ਡਵੀਜ਼ਨ ਜੀਰਾ ਦੇ ਸ਼ੱਕੀ ਠਿਕਾਣਿਆਂ ਅਤੇ ਡਰੱਗ ਹੋਟਸਪੋਟ ਥਾਵਾਂ ਉਤੇ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਸਰਚ ਆਪਰੇਸ਼ਨ ਵਿਚ 1 ਐਸ.ਪੀ., 4 ਡੀ.ਐਸ.ਪੀ., 14 ਇੰਸਪੈਕਟਰ/ਐਸ.ਐਚ.ਓ./ਐਨ.ਜੀ.ਓ./ਈ.ਪੀ.ਓ./400 ਦੇ ਕਰੀਬ ਪੁਲਿਸ ਕਰਮਚਾਰੀਆਂ ਨੇ ਹਿੱਸਾ ਲਿਆ।