
ਅਟਾਰੀ, (ਅੰਮ੍ਰਿਤਸਰ) 1 ਮਾਰਚ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ-ਪਾਕਿਸਤਾਨ ਦੀ ਸਾਂਝੀ ਕੌਮਾਂਤਰੀ ਅਟਾਰੀ ਸਰਹੱਦ ਨਜ਼ਦੀਕ ਭਾਰਤੀ ਸਰਹੱਦੀ ਪਿੰਡ ਮੁਹਾਵਾ ਦੇ ਸਾਹਮਣੇ ਤੋਂ ਅੱਜ ਦਿਨ ਸਮੇਂ ਭਾਰਤੀ ਖੇਤਰ ਵਿਚ ਪਾਕਿਸਤਾਨ ਤੋਂ ਆ ਕੇ ਡਿੱਗਾ ਡਰੋਨ ਬੀ.ਐਸ.ਐਫ. ਦੇ ਜਵਾਨਾਂ ਵਲੋਂ ਬਰਾਮਦ ਕੀਤਾ ਗਿਆ। ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖੇਤਰ ਅੰਦਰ ਡਿੱਗੇ ਡਰੋਨ ਨਾਲ ਪਾਕਿਸਤਾਨੀ ਤਸਕਰਾਂ ਵਲੋਂ ਕੀ ਕੁਝ ਭੇਜਿਆ ਗਿਆ ਹੈ, ਇਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਬੀ.ਐਸ.ਐਫ. ਤੇ ਸਥਾਨਕ ਪੁਲਿਸ ਵਲੋਂ ਸਾਂਝੇ ਤੌਰ 'ਤੇ ਮੁਹਿੰਮ ਆਰੰਭੀ ਗਈ ਹੈ।