ਕਪੂਰਥਲਾ, 1 ਮਾਰਚ (ਅਮਨਜੋਤ ਸਿੰਘ ਵਾਲੀਆ)- ਸਿਵਲ ਹਸਪਤਾਲ ਵਿਚ ਭੇਦਭਰੇ ਹਾਲਾਤ ਵਿਚ ਬਾਅਦ ਦੁਪਹਿਰ ਨਵਜੰਮਾ ਬੱਚਾ (ਲੜਕਾ) ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਹਸਪਤਾਲ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਕਪੂਰਥਲਾ ਵਿਚ ਕੱਲ੍ਹ ਇਕ ਗਰਭਵਤੀ ਮਹਿਲਾ ਫੂਲਨ ਦੇਵੀ ਪਤਨੀ ਗੁਰਵਿੰਦਰ ਸਾਹਨੀ ਹਾਲ ਵਾਸੀ ਪਿੰਡ ਖੀਰਾਂਵਾਲੀ ਮੂਲ ਨਿਵਾਸੀ ਬਿਹਾਰ, ਜਿਸ ਦੇ ਇਕ ਲੜਕੇ ਨੇ ਜਨਮ ਲਿਆ ਸੀ, ਨਵਜੰਮੇ ਬੱਚੇ ਦੀ ਦਾਦੀ ਕਿਰਨ ਦੇਵੀ ਨੇ ਦੱਸਿਆ ਕਿ ਦੁਪਹਿਰ ਲਗਭਗ 1 ਵਜੇ ਦੇ ਕਰੀਬ ਇਕ ਸ਼ੱਕੀ ਮਹਿਲਾ ਜੋ ਕਿ ਕਥਿਤ ਤੌਰ ’ਤੇ ਨਰਸ ਬਣ ਕੇ ਉਸ ਨੂੰ ਮਿਲੀ ਅਤੇ ਕਿਹਾ ਕਿ ਬੱਚੇ ਦੇ ਕੁਝ ਜ਼ਰੂਰੀ ਟੈੱਸਟ ਕਰਵਾਉਣੇ ਹਨ, ਇਸ ਲਈ ਉਸ ਨੂੰ ਲੈਬਾਰਟਰੀ ਵਿਚ ਲੈ ਜਾਣ ਤੇ ਬਾਅਦ ਵਿਚ ਆਧਾਰ ਕਾਰਡ ਲਿਆਉਣ ਲਈ ਕਿਹਾ ਪਰ ਉਹ ਜਦੋਂ ਵਾਪਸ ਆਈ ਤਾਂ ਉਹ ਸ਼ੱਕੀ ਮਹਿਲਾ ਤੇ ਬੱਚਾ ਦੋਵੇਂ ਗਾਇਬ ਸਨ। ਘਟਨਾ ਤੋਂ ਬਾਅਦ ਸਿਵਲ ਹਸਪਤਾਲ ਦਾ ਪ੍ਰਸ਼ਾਸਨ ਜਾਂਚ ਵਿਚ ਜੁੱਟ ਗਿਆ ਹੈ ਤੇ ਕਾਰਜਕਾਰੀ ਐਸ.ਐਮ.ਓ. ਡਾ. ਅੰਜੂ ਬਾਲਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਹਸਪਤਾਲ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਲੰਧਰ : ਸ਼ਨੀਵਾਰ 18 ਫੱਗਣ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਸਿਵਲ ਹਸਪਤਾਲ ਵਿਚ ਭੇਦਭਰੀ ਹਾਲਤ ਵਿਚ ਨਵਜੰਮਾ ਬੱਚਾ (ਲੜਕਾ) ਚੋਰੀ