ਉਲੰਪਿਕ ਤਗਮਾ ਜੇਤੂ ਮਨੂ ਭਾਕਰ ਦੀ ਨਾਨੀ ਅਤੇ ਮਾਮੇ ਦੀ ਮੌਤ ਦਾ ਸ਼ੱਕ, ਕਾਰ ਚਾਲਕ ਗ੍ਰਿਫ਼ਤਾਰ
ਨਵੀਂ ਦਿੱਲੀ, 22 ਜਨਵਰੀ - ਉਲੰਪਿਕ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਦੀ ਨਾਨੀ ਅਤੇ ਮਾਮੇ ਦੀ ਮੌਤ ਦੇ ਮਾਮਲੇ ਵਿਚ, ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ ਹੈ। ਪਰਿਵਾਰ ਵਲੋਂ ਸੀ.ਸੀ.ਟੀ.ਵੀ. ਫੁਟੇਜ ਸੌਂਪੇ ਜਾਣ ਤੋਂ ਬਾਅਦ, ਪੁਲਿਸ ਨੇ ਟੱਕਰ ਮਾਰਨ ਵਾਲੀ ਗੱਡੀ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਜਾਂਚ ਲਈ ਇਕ ਐਸ.ਆਈ.ਟੀ. ਬਣਾਈ ਹੈ। ਮਨੂ ਭਾਕਰ ਦੀ ਨਾਨੀ ਸਾਵਿਤਰੀ ਦੇਵੀ ਅਤੇ ਮਾਮਾ ਯੁੱਧਵੀਰ ਦੀ 19 ਜਨਵਰੀ ਨੂੰ ਦਾਦਰੀ ਵਿਚ ਇਕ ਸੜਕ ਹਾਦਸੇ ਵਿਚ ਇਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ਵਿਚ ਨਵੀਂ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ, ਜੋ ਕਤਲ ਦੇ ਸ਼ੱਕ ਨੂੰ ਮਜ਼ਬੂਤ ਕਰਦੀ ਹੈ। ਮਨੂ ਭਾਕਰ ਅਤੇ ਉਸ.ਦੀ ਮਾਂ ਸੁਮੇਧਾ ਭਾਕਰ ਨੇ ਇਸ ਮਾਮਲੇ ਵਿੱ.ਚ ਪੁਲਿਸ ਪ੍ਰਸ਼ਾਸਨ ਤੋਂ ਠੋਸ ਕਾਰਵਾਈ ਦੀ ਮੰਗ ਕੀਤੀ ਹੈ।