ਕਿਸ਼ਤਵਾੜ ਵਿਚ 4 ਲੋਕਾਂ 'ਤੇ ਪੁਲਿਸ ਨੇ ਰੱਖਿਆ 5 ਲੱਖ ਰੁਪਏ ਦਾ ਇਨਾਮ
ਡੋਡਾ , ਜੰਮੂ-ਕਸ਼ਮੀਰ , 22 ਜਨਵਰੀ - ਡੋਡਾ ਦੇ ਐਸ.ਐਸ.ਪੀ. ਸੰਦੀਪ ਮਹਿਤਾ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਸਾਡੇ ਕੋਲ 3 ਪੱਧਰੀ ਸੁਰੱਖਿਆ ਪ੍ਰਬੰਧ ਹਨ। ਅਸੀਂ ਉਨ੍ਹਾਂ ਥਾਵਾਂ 'ਤੇ ਨਿਗਰਾਨੀ ਅਤੇ ਸੁਰੱਖਿਆ ਵਧਾ ਦਿੱਤੀ ਹੈ ਜਿੱਥੇ ਵੱਡੇ ਸਮਾਗਮ ਕੀਤੇ ਜਾਣੇ ਹਨ। ਕਿਸ਼ਤਵਾੜ ਪੁਲਿਸ ਵਲੋਂ 4 ਲੋਕਾਂ 'ਤੇ ਇਨਾਮ ਦਾ ਐਲਾਨ ਕਰਨ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਕਿਸ਼ਤਵਾੜ ਪੁਲਿਸ ਨੇ ਜ਼ਿਲ੍ਹਾ ਕਿਸ਼ਤਵਾੜ ਵਿਚ 4 ਲੋਕਾਂ 'ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਇਹ ਉਹੀ ਸਮੂਹ ਹੈ ਜੋ ਡੋਡਾ ਨੂੰ ਪ੍ਰਭਾਵਿਤ ਕਰਦਾ ਹੈ। ਡੋਡਾ ਪੁਲਿਸ ਉਨ੍ਹਾਂ ਲੋਕਾਂ ਨੂੰ ਵੀ ਉਹੀ ਰਕਮ ਦੇਵੇਗੀ ਜੋ ਜੰਮੂ-ਕਸ਼ਮੀਰ ਪੁਲਿਸ ਨੂੰ ਉਨ੍ਹਾਂ ਬਾਰੇ ਸੂਚਿਤ ਕਰਨਗੇ। ਸੂਚਨਾ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ।