ਦੇਵੇਂਦਰ ਫੜਨਵੀਸ ਵਲੋਂ ਜਲਗਾਓਂ 'ਚ ਵਾਪਰੀ ਘਟਨਾ 'ਤੇ ਟਵੀਟ ਕਰਕੇ ਅਫਸੋਸ ਪ੍ਰਗਟ
ਮਹਾਰਾਸ਼ਟਰ, 22 ਜਨਵਰੀ-ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਟਵੀਟ ਕੀਤਾ ਕਿ ਜਲਗਾਓਂ ਜ਼ਿਲ੍ਹੇ ਦੇ ਪਚੋਰਾ ਨੇੜੇ ਵਾਪਰੀ ਮੰਦਭਾਗੀ ਘਟਨਾ ਜਿਸ ਵਿਚ ਕੁਝ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਬਹੁਤ ਦਰਦਨਾਕ ਹੈ। ਮੈਂ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ। ਮੇਰੇ ਸਾਥੀ ਮੰਤਰੀ ਗਿਰੀਸ਼ ਮਹਾਜਨ ਅਤੇ ਪੁਲਿਸ ਸੁਪਰਡੈਂਟ ਮੌਕੇ 'ਤੇ ਪਹੁੰਚ ਗਏ ਹਨ ਅਤੇ ਜ਼ਿਲ੍ਹਾ ਕੁਲੈਕਟਰ ਜਲਦੀ ਹੀ ਉਥੇ ਪਹੁੰਚ ਜਾਣਗੇ। ਪੂਰਾ ਜ਼ਿਲ੍ਹਾ ਪ੍ਰਸ਼ਾਸਨ ਰੇਲਵੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਕੰਮ ਕਰ ਰਿਹਾ ਹੈ ਅਤੇ ਜ਼ਖਮੀਆਂ ਦੇ ਇਲਾਜ ਲਈ ਤੁਰੰਤ ਪ੍ਰਬੰਧ ਕੀਤੇ ਜਾ ਰਹੇ ਹਨ। 8 ਐਂਬੂਲੈਂਸਾਂ ਭੇਜੀਆਂ ਗਈਆਂ ਹਨ। ਜ਼ਖਮੀਆਂ ਦੇ ਇਲਾਜ ਲਈ ਜਨਰਲ ਹਸਪਤਾਲ ਦੇ ਨਾਲ-ਨਾਲ ਨੇੜਲੇ ਹੋਰ ਨਿੱਜੀ ਹਸਪਤਾਲਾਂ ਨੂੰ ਤਿਆਰ ਰੱਖਿਆ ਗਿਆ ਹੈ।