ਮਹਾਰਾਸ਼ਟਰ : ਪੁਸ਼ਪਕ ਐਕਸਪ੍ਰੈਸ ਦੇ ਯਾਤਰੀਆਂ ਦੀ ਕਰਨਾਟਕ ਐਕਸਪ੍ਰੈਸ ਟਰੇਨ ਨਾਲ ਟੱਕਰ, 8 ਗੰਭੀਰ ਜ਼ਖਮੀ
ਮੁੰਬਈ (ਮਹਾਰਾਸ਼ਟਰ), 22 ਜਨਵਰੀ-ਜਲਗਾਓਂ ਜ਼ਿਲ੍ਹੇ ਵਿਚ ਪੁਸ਼ਪਕ ਐਕਸਪ੍ਰੈਸ ਦੇ ਯਾਤਰੀ ਕਰਨਾਟਕ ਐਕਸਪ੍ਰੈਸ ਟਰੇਨ ਨਾਲ ਟਕਰਾਅ ਗਏ। ਯਾਤਰੀ ਆਪਣੇ ਡੱਬਿਆਂ ਤੋਂ ਬਾਹਰ ਸਨ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਟਰੇਨ ਵਿਚ ਅੱਗ ਲੱਗ ਗਈ ਹੈ। ਰੇਲਵੇ ਅਧਿਕਾਰੀ ਅਤੇ ਹੋਰ ਸਟਾਫ ਮੌਕੇ 'ਤੇ ਪਹੁੰਚ ਗਿਆ ਹੈ। ਪੁਸ਼ਪਕ ਐਕਸਪ੍ਰੈਸ ਦੇ ਘੱਟੋ-ਘੱਟ 8 ਯਾਤਰੀਆਂ ਨੂੰ ਦੂਜੇ ਪਾਸਿਓਂ ਆ ਰਹੀ ਕਰਨਾਟਕ ਐਕਸਪ੍ਰੈਸ ਨੇ ਟੱਕਰ ਮਾਰ ਦਿੱਤੀ। ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।