ਰਾਜ ਸਭਾ 'ਚ ਰਾਹੁਲ ਗਾਂਧੀ ਨੇ ਸਾਡੇ ਸੰਸਦ ਮੈਂਬਰਾਂ ਨਾਲ ਕੀਤਾ ਗਲਤ ਵਿਵਹਾਰ - ਸ਼ਿਵਰਾਜ ਸਿੰਘ ਚੌਹਾਨ
ਨਵੀਂ ਦਿੱਲੀ, 19 ਦਸੰਬਰ-ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਗੁੰਡਿਆਂ ਦੀ ਤਰ੍ਹਾਂ ਵਿਵਹਾਰ ਕੀਤਾ। ਉਹ ਉੱਥੇ ਹੀ ਧੱਕਾ ਮਾਰਨ ਲੱਗੇ। ਸਾਡੇ ਬਜ਼ੁਰਗ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਡਿੱਗ ਪਏ ਅਤੇ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ। ਉਨ੍ਹਾਂ ਨੂੰ ਆਈ.ਸੀ.ਯੂ. 'ਚ ਦਾਖਲ ਕਰਵਾਇਆ ਗਿਆ ਅਤੇ ਉਹ ਅਜੇ ਵੀ ਇਲਾਜ ਅਧੀਨ ਹਨ।