ਭਾਜਪਾ ਸੰਸਦ ਮੈਂਬਰਾਂ ਨੇ ਸਾਨੂੰ ਮਾਰੇ ਧੱਕੇ - ਮਲਿਕਾਰਜੁਨ ਖੜਗੇ
ਨਵੀਂ ਦਿੱਲੀ, 19 ਦਸੰਬਰ-ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਨ੍ਹਾਂ (ਭਾਜਪਾ ਸੰਸਦ ਮੈਂਬਰਾਂ) ਨੇ ਸਾਨੂੰ ਦਰਵਾਜ਼ੇ 'ਤੇ ਰੋਕਿਆ ਅਤੇ ਆਪਣੀ ਤਾਕਤ ਦਿਖਾਉਣ ਲਈ ਅਜਿਹਾ ਕੀਤਾ। ਉਨ੍ਹਾਂ ਨੇ ਜ਼ਬਰਦਸਤੀ ਸਾਡੇ 'ਤੇ ਹਮਲਾ ਕੀਤਾ। ਮੈਂ ਕਿਸੇ ਨੂੰ ਧੱਕਣ ਦੀ ਸਥਿਤੀ ਵਿਚ ਨਹੀਂ ਹਾਂ ਪਰ ਉਨ੍ਹਾਂ ਨੇ ਮੈਨੂੰ ਧੱਕਾ ਦਿੱਤਾ। ਹੁਣ ਉਹ ਸਾਡੇ 'ਤੇ ਇਲਜ਼ਾਮ ਲਗਾ ਰਹੇ ਹਨ ਕਿ ਅਸੀਂ ਉਨ੍ਹਾਂ ਨੂੰ ਧੱਕਾ ਦਿੱਤਾ ਹੈ, ਇਸ ਲਈ ਭਾਜਪਾ ਵਾਲਿਆਂ ਨੇ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਹੈ, ਉਸ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।