ਸੰਸਦ ਨਹੀਂ ਹੈ ਕੁਸ਼ਤੀ ਦਾ ਅਖਾੜਾ- ਕਿਰਨ ਰਿਜਿਜੂ
ਨਵੀਂ ਦਿੱਲੀ, 19 ਦਸੰਬਰ- ਰਾਜ ਸਭਾ ਵਿਚ ਬੋਲਦੇ ਹੋਏ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਅੱਜ ਭਾਜਪਾ ਦੇ ਦੋ ਸੰਸਦ ਮੈਂਬਰਾਂ ਨੂੰ ਧੱਕਾ ਦਿੱਤਾ, ਜੋ ਹੁਣ ਹਸਪਤਾਲ ਵਿਚ ਦਾਖਲ ਹਨ। ਰਾਹੁਲ ਗਾਂਧੀ ਦੇ ਵਿਵਹਾਰ ਲਈ ਪੂਰੀ ਕਾਂਗਰਸ ਨੂੰ ਸੰਸਦ ਅਤੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਸੰਸਦ ਕੁਸ਼ਤੀ ਦਾ ਅਖਾੜਾ ਨਹੀਂ ਹੈ।