JALANDHAR WEATHER

ਗੁਰਦਾਸਪੁਰ ਦੀ ਬੰਦ ਹੋਈ ਪੁਲਿਸ ਚੌਂਕੀ ’ਚ ਹੋਇਆ ਧਮਾਕਾ ਬਣਿਆ ਭੇਦ

ਕਲਾਨੌਰ, (ਗੁਰਦਾਸਪੁਰ), 19 ਦਸੰਬਰ (ਪੁਰੇਵਾਲ)- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਥਾਣਾ ਕਲਾਨੌਰ ਦੀ ਚੌਂਕੀ ਬਖਸ਼ੀਵਾਲ ਭਿਖਾਰੀਵਾਲ ’ਚ ਬੀਤੀ ਦੇਰ ਰਾਤ ਹੋਇਆ ਧਮਾਕਾ ਭੇਦ ਬਣਿਆ ਹੋਇਆ ਹੈ। ਇਸ ਮੌਕੇ ’ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਧਮਾਕੇ ਵਾਲੀ ਥਾਂ ਦੇ ਨਾਲ ਪੈਂਦੇ ਘਰਾਂ ਦੇ ਵਾਸੀਆਂ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਜ਼ੋਰਦਾਰ ਸੀ ਅਤੇ ਉਹ ਡਰ ਗਏ। ਪੁਲਿਸ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ