ਜੌਰਜੀਆ ਵਿਚ ਵਾਪਰੇ ਹਾਦਸੇ ’ਚ ਨਣਦ ਭਰਜਾਈ ਦੀ ਮੌਤ
ਰਾਜਪੁਰਾ, (ਪਟਿਆਲਾ), 18 ਦਸੰਬਰ (ਰਣਜੀਤ ਸਿੰਘ)- ਰਾਜਪੁਰਾ ਨੇੜਲੇ ਪਿੰਡ ਮਹਿਮਾ ਵਾਸੀ ਅਮਰਿੰਦਰ ਕੌਰ ਅਤੇ ਮਨਿੰਦਰ ਕੌਰ ਦੋਵੇਂ ਕਰੀਬ ਅੱਠ ਸਾਲ ਪਹਿਲਾਂ ਜੌਰਜੀਆ ਦੇਸ਼ ਵਿਚ ਗਈਆਂ ਸਨ। ਜੌਰਜੀਆ ਵਿਚ ਵਾਪਰੇ ਦਿਲ ਕੰਬਾਊ ਹਾਦਸੇ ਕਾਰਨ ਨਨਾਣ ਭਰਜਾਈ ਦੀ ਮੌਤ ਹੋ ਗਈ ਹੈ। ਪਰਿਵਾਰ ਵਲੋਂ ਪ੍ਰਸ਼ਾਸਨ ਨੂੰ ਗੁਹਾਰ ਲਾਈ ਗਈ ਹੈ ਕਿ ਇਨ੍ਹਾਂ ਦੀਆਂ ਮਿ੍ਰਤਕ ਦੇਹਾਂ ਅੰਤਿਮ ਸੰਸਕਾਰ ਲਈ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇ।