ਕਿਸਾਨ ਜਥੇਬੰਦੀਆਂ ਵਲੋਂ ਢਿੱਲਵਾਂ ਨੇੜੇ ਰੇਲਵੇ ਲਾਈਨਾਂਲ ’ਤੇ ਧਰਨਾ
ਢਿਲਵਾਂ, (ਕਪੂਰਥਲਾ)18 ਦਸੰਬਰ (ਪ੍ਰਵੀਨ ਕੁਮਾਰ)- ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਰੇਲ ਰੋਕੋ ਦੇ ਦਿੱਤੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਨਛੱਤਰ ਸਿੰਘ ਬਾਈ ਦੀ ਅਗਵਾਈ ਹੇਠ ਰੇਲਵੇ ਫਾਟਕ ਢਿੱਲਵਾਂ ਨਜ਼ਦੀਕ ਰੇਲਵੇ ਲਾਈਨਾਂ ’ਤੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ, ਜੋ ਕਿ 3 ਵਜੇ ਤੱਕ ਜਾਰੀ ਰਹੇਗਾ ।