JALANDHAR WEATHER

ਰੇਲ ਰੋਕੋ ਤੋਂ ਯਾਤਰੀ ਪ੍ਰੇਸ਼ਾਨ

ਖੰਨਾ, (ਲੁਧਿਆਣਾ), 18 ਦਸੰਬਰ- ਅੱਜ ਕਿਸਾਨ ਅੰਦੋਲਨ ਦੇ ਚਲਦਿਆਂ ਜਿੱਥੇ ਕਿਸਾਨਾਂ ਵਲੋਂ 12 ਵਜੇ ਤੋਂ 3 ਵਜੇ ਤੱਕ ਰੇਲਗੱਡੀਆਂ ਜਾਮ ਕਰਨ ਦਾ ਐਲਾਨ ਕੀਤਾ ਸੀ, ਉਸੇ ਤਹਿਤ ਰੇਲਵੇ ਸਟੇਸ਼ਨ ਖੰਨਾ ਵਿਖੇ ਭਾਵੇਂ ਕਿ ਕਿਸਾਨਾਂ ਵਲੋਂ ਰੇਲਵੇ ਲਾਈਨਾਂ ’ਤੇ ਧਰਨਾ ਨਹੀਂ ਲਗਾਇਆ ਗਿਆ ਪਰ ਲੁਧਿਆਣਾ ਜਾਂ ਅੱਗੇ ਧਰਨਾ ਹੋਣ ਕਰਕੇ ਇੱਥੇ 12 ਵਜੇ ਦੇ ਕਰੀਬ ਅਮਰਪਾਲੀ ਜੋ ਕਿ ਬਿਹਾਰ, ਕਟਿਹਾਰ ਤੋਂ ਅੰਮ੍ਰਿਤਸਰ ਜਾ ਰਹੀ ਸੀ, ਨੂੰ ਰੇਲਵੇ ਸਟੇਸ਼ਨ ਖੰਨਾ ’ਤੇ ਰੋਕਿਆ ਗਿਆ, ਜਿਸ ਕਾਰਨ ਕਾਫ਼ੀ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਿਸਾਨਾਂ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਆਮ ਜਨਤਾ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਰੇਲਗੱਡੀ ਵਿਚ ਭਾਵੇਂ ਕਿ ਕੁਝ ਵਿਦਿਆਰਥੀ ਵੀ ਸਨ, ਜਿਨ੍ਹਾਂ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਿਆ ਕਿ ਉਨ੍ਹਾਂ ਦੀ ਅੱਜ ਪ੍ਰੀਖਿਆ ਸੀ, ਇਸੇ ਤਰ੍ਹਾਂ ਕੁਝ ਲੋਕ ਬਿਮਾਰ ਜਾਂ ਮਰੀਜ਼ ਆਪਣਾ ਇਲਾਜ ਕਰਾਉਣ ਲਈ ਆਏ ਸਨ, ਜਿਨ੍ਹਾਂ ਨੂੰ ਸਰਕਾਰ ਨੇ ਕੋਈ ਸਹੂਲਤ ਨਹੀਂ ਦਿੱਤੀ ਅਤੇ ਆਪਣੇ ਪੱਧਰ ’ਤੇ ਹੀ ਵਾਹਨ ਕਿਰਾਏ ’ਤੇ ਕਰਕੇ ਅੱਗੇ ਜਾਣਾ ਪਿਆ ਅਤੇ ਕੁਝ ਕਰਮਚਾਰੀ ਜਾਂ ਪ੍ਰਾਈਵੇਟ ਨੌਕਰੀਆਂ ਵਾਲਿਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ