ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸ਼ੁਰੂ
ਚੰਡੀਗੜ੍ਹ, 18 ਦਸੰਬਰ (ਗੁਰਿੰਦਰ/ਅਜਾਇਬ)- ਜਗਜੀਤ ਸਿੰਘ ਡੱਲੇਵਾਲ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਵਿਚ ਜਲਦ ਹੀ ਕੋਈ ਵੱਡਾ ਐਲਾਨ ਹੋ ਸਕਦਾ ਹੈ। ਇਹ ਮੀਟਿੰਗ ਕਿਸਾਨ ਭਵਨ ਵਿਖੇ ਸ਼ੁਰੂ ਹੋ ਗਈ ਹੈ। ਇਸ ਮੀਟਿੰਗ ਵਿਚ ਜੋਗਿੰਦਰ ਸਿੰਘ ਉਗਰਾਹਾਂ ਖੁਦ ਹਿੱਸਾ ਲੈ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ,ਹਰਿੰਦਰ ਸਿੰਘ ਲੱਖੋਵਾਲ ,ਮਨਜੀਤ ਸਿੰਘ ਧਨੇਰ ਸਮੇਤ ਹੋਰ ਵੀ ਦਰਜਨਾਂ ਪ੍ਰਮੁੱਖ ਆਗੂ ਇਸ ਮੀਟਿੰਗ ਵਿਚ ਸ਼ਮੂਲੀਅਤ ਕਰ ਰਹੇ ਹਨ, ਜਿਸ ਵਿਚ ਕਿਸਾਨਾਂ ਦੇ ਮੌਜੂਦਾ ਚੱਲ ਰਹੇ ਅੰਦੋਲਨ ’ਤੇ ਵਿਸ਼ੇਸ਼ ਕਰਕੇ ਗੱਲਬਾਤ ਕੀਤੀ ਜਾ ਰਹੀ ਹੈ।