JALANDHAR WEATHER

ਰੇਲਾਂ ਬੰਦ ਕਰਨ ਦੇ ਕਾਰਨ ਲੋਕ ਹੋਏ ਪਰੇਸ਼ਾਨ, ਟੈਕਸੀ ਵਾਲਿਆਂ ਨੂੰ ਲੱਗੀਆਂ ਮੌਜਾਂ

ਦੋਰਾਹਾ, (ਲੁਧਿਆਣਾ), 18 ਦਸੰਬਰ (ਜਸਬੀਰ ਝੱਜ)- ਕਿਸਾਨ ਅੰਦੋਲਨ ਦੇ ਚਲਦਿਆਂ, ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਸਰਵਣ ਸਿੰਘ ਪੰਧੇਰ ਵਲੋਂ ਰੇਲਾਂ ਰੋਕਣ ਦੇ ਐਲਾਨ ਕਾਰਨ ਦੋਰਾਹਾ ਵਿਚ ਭਾਵੇਂ ਕਿਸਾਨਾਂ ਨੇ ਰੇਲਾਂ ਨਹੀਂ ਰੋਕੀਆਂ, ਪਰ ਹੋਰ ਸਟੇਸ਼ਨਾਂ ਉੱਤੇ ਧਰਨੇ ਕਾਰਨ ਦੋਰਾਹਾ ਵਿਖੇ ਦੋ ਰੇਲ ਗੱਡੀਆਂ ਰੋਕੀਆਂ ਗਈਆਂ, ਜਿਸ ’ਤੇ ਯਾਤਰੀ ਪਰੇਸ਼ਾਨੀ ਵਿਚ ਘਿਰੇ ਦਿਖੇ ਅਤੇ ਇਸ ਸਮੇਂ ਉਨ੍ਹਾਂ ਨੇ ਲੁਧਿਆਣਾ, ਜਲੰਧਰ ਆਦਿ ਸਥਾਨਾਂ ’ਤੇ ਜਾਣ ਲਈ ਟੈਕਸੀਆਂ ਕਿਰਾਏ ’ਤੇ ਲਈਆਂ। ਇਸ ਸਮੇਂ ਜਿੱਥੇ ਯਾਤਰੀ ਪਰੇਸ਼ਾਨ ਦੇਖੇ ਗਏ, ਉੱਥੇ ਥ੍ਰੀ-ਵੀਲਰ ਅਤੇ ਟੈਕਸੀ ਵਾਲਿਆਂ ਦੀਆਂ ਮੌਜਾਂ ਲੱਗ ਗਈਆਂ, ਜੋ ਮਨ ਮਰਜ਼ੀ ਦਾ ਭਾੜਾ ਲੈ ਕੇ ਸਵਾਰੀਆਂ ਲੈ ਕੇ ਜਾਂਦੇ ਦੇਖੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ