ਕਾਂਗਰਸੀ ਵਿਧਾਇਕ ਦੇ ਭਾਣਜੇ ਦਾ ਸਰੇਆਮ ਕਤਲ
ਜਲੰਧਰ, 18 ਦਸੰਬਰ- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਇਹ ਦੋਸ਼ ਜਲੰਧਰ ਸ਼ਹਿਰ ਦੇ ਆਦਮਪੁਰ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਲਾਏ ਹਨ। ਕੋਟਲੀ ਵਲੋਂ ਇਕ ਆਡੀਓ ਜਾਰੀ ਕਰਦਿਆਂ ਕਿਹਾ ਗਿਆ ਕਿ ਬਿਆਸ ਪਿੰਡ ਦੇ ਰਹਿਣ ਵਾਲੇ ਉਨ੍ਹਾਂ ਦੇ ਭਾਣਜੇ ਸੰਨੀ ਦਾ ਇਕ ਮਾਮੂਲੀ ਵਿਵਾਦ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕਤਲ 7-8 ਵਿਅਕਤੀਆਂ ਵਲੋਂ ਸਰੇਆਮ ਕੀਤਾ ਗਿਆ ਪਰ ਪੁਲਿਸ ਵਲੋਂ ਅਜੇ ਤੱਕਤ ਹਮਲਾਵਰਾਂ ਨੂੰ ਫੜਿ੍ਹਆ ਨਹੀਂ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਨੀ ਦੇ ਨਾਲ ਜ਼ਖਮੀ ਹੋਏ ਦੋ ਵਿਅਕਤੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕੋਟਲੀ ਨੇ ਆਡੀਓ ਵਿਚ ਕਿਹਾ ਕਿ ਪੰਜਾਬ ਵਿਚ ਕਾਨੂੰਨ ਦੀ ਸਥਿਤੀ ਬਹੁਤ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਪਰਿਵਾਰ ਨੂੰ ਛੇਤੀ ਤੋਂ ਛੇਤੀ ਨਿਆਂ ਦੇਣ ਦੀ ਅਪੀਲ ਕਰਦੇ ਹੋਏ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ।