
ਦੁਬਈ, 4 ਮਾਰਚ- ਸਵਰਗੀ ਸ੍ਰੀ ਪਦਮਾਕਰ ਸ਼ਿਵਾਲਕਰ ਦੇ ਸਨਮਾਨ ਵਿਚ, ਭਾਰਤੀ ਟੀਮ ਅੱਜ ਬਾਂਹਾਂ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡ ਰਹੀ ਹੈ। ਉਨ੍ਹਾਂ ਦਾ 3 ਮਾਰਚ ਨੂੰ ਦਿਹਾਂਤ ਹੋ ਗਿਆ ਸੀ। ਪਦਮਾਕਰ ਸ਼ਿਵਾਲਕਰ 1960-70 ਦੇ ਦਹਾਕੇ ਵਿਚ ਖੱਬੇ ਹੱਥ ਦੇ ਸਪਿਨਰ ਸਨ ਅਤੇ ਘਰੇਲੂ ਕ੍ਰਿਕਟ ਖੇਡਦੇ ਸਨ। ਉਹ ਆਪਣੀ ਰਿਟਾਇਰਮੈਂਟ ਤੋਂ ਬਾਅਦ ਮੁੰਬਈ ਰਣਜੀ ਟਰਾਫੀ ਟੀਮ ਦੇ ਕੋਚ ਵੀ ਰਹੇ ਸਨ।