
ਦੁਬਈ, 4 ਮਾਰਚ- ਆਸਟ੍ਰੇਲੀਆ ਨੇ ਕਪਤਾਨ ਸਟੀਵ ਸਮਿਥ ਅਤੇ ਐਲੇਕਸ ਕੈਰੀ ਦੇ ਅਰਧ ਸੈਂਕੜਿਆਂ ਦੀ ਬਦੌਲਤ ਸੈਮੀਫਾਈਨਲ ਮੈਚ ਵਿਚ ਭਾਰਤ ਨੂੰ 265 ਦੌੜਾਂ ਦਾ ਟੀਚਾ ਦਿੱਤਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਮਿਥ ਦੀਆਂ 96 ਗੇਂਦਾਂ ’ਤੇ 73 ਦੌੜਾਂ ਅਤੇ ਐਲੇਕਸ ਕੈਰੀ ਦੀਆਂ 57 ਗੇਂਦਾਂ ’ਤੇ 61 ਦੌੜਾਂ ਦੀ ਮਦਦ ਨਾਲ 49.3 ਓਵਰਾਂ ਵਿਚ 264 ਦੌੜਾਂ ਬਣਾਈਆਂ। ਭਾਰਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ, ਜਦੋਂ ਕਿ ਵਰੁਣ ਚੱਕਰਵਰਤੀ ਅਤੇ ਰਵਿੰਦਰ ਜਡੇਜਾ ਨੂੰ ਦੋ-ਦੋ ਵਿਕਟਾਂ ਮਿਲੀਆਂ। ਇਸ ਦੌਰਾਨ ਹਾਰਦਿਕ ਪੰਡਯਾ ਅਤੇ ਅਕਸ਼ਰ ਪਟੇਲ ਨੂੰ ਇਕ-ਇਕ ਸਫਲਤਾ ਮਿਲੀ।