
ਦੁਬਈ, 4 ਮਾਰਚ- 265 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਨੇ ਪਾਵਰਪਲੇ ਵਿਚ ਦੋ ਵਿਕਟਾਂ ਗੁਆ ਦਿੱਤੀਆਂ। ਭਾਰਤ ਨੇ ਪਹਿਲੇ 10 ਓਵਰਾਂ ਵਿਚ 55 ਦੌੜਾਂ ਬਣਾਈਆਂ। ਸ਼੍ਰੇਅਸ ਨੇ ਕੋਨੋਲੀ ਦੇ ਓਵਰ ਵਿਚ ਲਗਾਤਾਰ ਦੋ ਚੌਕੇ ਲਗਾ ਕੇ ਟੀਮ ਦਾ ਸਕੋਰ 50 ਤੋਂ ਪਾਰ ਪਹੁੰਚਾਇਆ। ਕਪਤਾਨ ਰੋਹਿਤ ਸ਼ਰਮਾ 28 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਸ਼ੁਭਮਨ ਗਿੱਲ 8 ਦੌੜਾਂ ਬਣਾ ਕੇ ਆਊਟ ਹੋ ਗਏ।