
ਦੁਬਈ, 4 ਮਾਰਚ- ਐਲੇਕਸ ਕੈਰੀ ਰਨ ਆਊਟ ਹੋ ਗਿਆ ਅਤੇ ਆਸਟ੍ਰੇਲੀਆ ਨੇ 249 ਦੌੜਾਂ ’ਤੇ ਅੱਠ ਵਿਕਟਾਂ ਗੁਆ ਦਿੱਤੀਆਂ। ਕੈਰੀ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਸੀ ਪਰ ਸ਼੍ਰੇਅਸ ਦੇ ਸਿੱਧੇ ਥਰੋਅ ਕਾਰਨ ਉਸ ਨੇ ਆਪਣੀ ਵਿਕਟ ਗੁਆ ਦਿੱਤੀ। ਕੈਰੀ 57 ਗੇਂਦਾਂ ਵਿਚ ਅੱਠ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 61 ਦੌੜਾਂ ਬਣਾ ਕੇ ਆਊਟ ਹੋ ਗਿਆ।