
ਨਵੀਂ ਦਿੱਲੀ, 4 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਦੁਪਹਿਰ 1:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਰੁਜ਼ਗਾਰ ਬਾਰੇ ਬਜਟ ਤੋਂ ਬਾਅਦ ਦੇ ਵੈਬਿਨਾਰ ਵਿਚ ਹਿੱਸਾ ਲੈਣਗੇ। ਵੈਬਿਨਾਰ ਦੇ ਮੁੱਖ ਵਿਸ਼ਿਆਂ ਵਿਚ ਲੋਕਾਂ ਵਿਚ ਨਿਵੇਸ਼, ਆਰਥਿਕਤਾ ਅਤੇ ਨਵੀਨਤਾ ਸ਼ਾਮਿਲ ਹੈ। ਪ੍ਰਧਾਨ ਮੰਤਰੀ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਸਾਂਝੀ ਕੀਤੀ ਗਈ।