
ਫਿਰੋਜ਼ਪੁਰ, 1 ਮਾਰਚ (ਕੁਲਬੀਰ ਸਿੰਘ ਸੋਢੀ)-ਹਿੰਦ-ਪਾਕਿ ਸੀਮਾ ਨੇੜਿਓਂ ਬੀ. ਐੱਸ. ਐੱਫ. ਦੇ ਖੁਫੀਆ ਵਿੰਗ ਨੂੰ ਸਰਹੱਦੀ ਖੇਤਰ ਦੇ ਨੇੜਲੇ ਪਿੰਡ ਟੇਡੀ ਵਾਲਾ ਦੇ ਖੇਤਾਂ 'ਚ ਸ਼ੱਕੀ ਵਸਤੂਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ, ਜਿਸ ਦੇ ਚਲਦੇ ਬੀ. ਐੱਸ. ਐੱਫ. ਵਲੋਂ ਚਲਾਈ ਤਲਾਸ਼ੀ ਮੁਹਿੰਮ ਦੌਰਾਨ 1 ਗਲੋਕ ਪਿਸਤੌਲ ਅਤੇ ਸਤਲੁਜ ਦਰਿਆ ਨੇੜੇ ਸ਼ੱਕੀ ਹੈਰੋਇਨ ਦਾ 1 ਪੈਕੇਟ (ਕੁੱਲ ਭਾਰ 590 ਗ੍ਰਾਮ) ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਬੀ. ਐੱਸ. ਐੱਫ. ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈl