
ਨਵੀਂ ਦਿੱਲੀ, 26 ਫਰਵਰੀ - ਦਿੱਲੀ ਪੁਲਿਸ ਦੀ ਇੱਕ ਟੀਮ ਨੇ ਦੋ ਜਾਅਲੀ ਵੈੱਬਸਾਈਟ ਡਿਵੈਲਪਰਾਂ ਨੂੰ ਗ੍ਰਿਫ਼ਤਾਰ ਕਰਕੇ ਮੋਬਾਈਲ ਟਾਵਰ ਘੁਟਾਲੇ ਵਿਚ ਸ਼ਾਮਿਲ ਧੋਖਾਧੜੀ ਕਰਨ ਵਾਲਿਆਂ ਦੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਧੋਖਾਧੜੀ ਕਰਨ ਵਾਲੇ ਇਕ ਡਿਜ਼ਾਈਨ ਕੀਤੇ ਮਾਡਿਊਲ ਵਿਚ ਸ਼ਾਮਿਲ ਪਾਏ ਗਏ ਜਿਸ ਵਿਚ ਪੀੜਤਾਂ ਨੂੰ ਭਾਰੀ ਰਜਿਸਟ੍ਰੇਸ਼ਨ ਫੀਸਾਂ ਦੇ ਬਦਲੇ ਮੋਬਾਈਲ ਟਾਵਰ ਲਗਾਉਣ ਲਈ ਝੂਠੇ ਲਾਲਚ ਦਿੱਤੇ ਜਾਂਦੇ ਸਨ। ਲੋਕਾਂ ਨਾਲ ਧੋਖਾਧੜੀ ਕਰਨ ਲਈ ਵਰਤੀਆਂ ਜਾਂਦੀਆਂ 50 ਤੋਂ ਵੱਧ ਵੈੱਬਸਾਈਟਾਂ ਨੂੰ ਡਿਜ਼ਾਈਨ ਕਰਨ ਲਈ ਵਰਤੇ ਗਏ ਦੋ ਮੋਬਾਈਲ ਫੋਨ, ਚਾਰ ਲੈਪਟਾਪ ਜ਼ਬਤ ਕੀਤੇ ਗਏ ਹਨ। ਮੁੱਖ ਦੋਸ਼ੀ ਦੀ ਪਛਾਣ ਸਰਫਰਾਜ਼ ਵਜੋਂ ਹੋਈ ਹੈ, ਦੂਜੇ ਦੋਸ਼ੀ ਦਾ ਨਾਂਅ ਮੋਨੂੰ ਹੈ।