
ਦੁਬਈ, 23 ਫਰਵਰੀ- ਭਾਰਤ ਨੂੰ 214 ਦੇ ਸਕੋਰ ’ਤੇ ਤੀਜਾ ਝਟਕਾ ਲੱਗਾ। ਖੁਸ਼ਦਿਲ ਸ਼ਾਹ ਨੇ ਸ਼੍ਰੇਅਸ ਅਈਅਰ ਨੂੰ ਇਮਾਮ ਹੱਥੋਂ ਕੈਚ ਕਰਵਾਇਆ। ਉਹ 67 ਗੇਂਦਾਂ ’ਤੇ ਪੰਜ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 56 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਸ਼੍ਰੇਅਸ ਨੇ ਕੋਹਲੀ ਨਾਲ 114 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਵੇਲੇ ਕੋਹਲੀ ਅਤੇ ਹਾਰਦਿਕ ਪਾਂਡਿਆ ਕ੍ਰੀਜ਼ ’ਤੇ ਹਨ।