
ਦੁਬਈ, , 23 ਫਰਵਰੀ- ਪੰਜ ਓਵਰਾਂ ਤੋਂ ਬਾਅਦ, ਪਾਕਿਸਤਾਨ ਨੇ ਬਿਨਾਂ ਕੋਈ ਵਿਕਟ ਗੁਆਏ 25 ਦੌੜਾਂ ਬਣਾ ਲਈਆਂ ਹਨ। ਇਸ ਵੇਲੇ ਬਾਬਰ 14 ਗੇਂਦਾਂ ਵਿਚ ਦੋ ਚੌਕਿਆਂ ਦੀ ਮਦਦ ਨਾਲ 10 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹੈ ਅਤੇ ਇਮਾਮ ਉਲ ਹੱਕ 16 ਗੇਂਦਾਂ ਵਿਚ 9 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹੈ। ਇਸ ਸਾਂਝੇਦਾਰੀ ਨੂੰ ਤੋੜਨ ਦੀ ਵੱਡੀ ਜ਼ਿੰਮੇਵਾਰੀ ਸ਼ਮੀ ਅਤੇ ਹਰਸ਼ਿਤ ’ਤੇ ਹੈ।