
ਤੇਲ ਅਵੀਵ, 23 ਫਰਵਰੀ - ਇਕ ਵੱਡੇ ਘਟਨਾਕ੍ਰਮ ਵਿਚ, ਇਜ਼ਰਾਈਲ ਨੇ ਐਲਾਨ ਕੀਤਾ ਹੈ ਕਿ ਉਹ 620 ਫਿਲਸਤੀਨੀ ਕੈਦੀਆਂ ਦੀ ਰਿਹਾਈ ਨੂੰ ਉਦੋਂ ਤੱਕ ਟਾਲ਼ ਰਿਹਾ ਹੈ ਜਦੋਂ ਤੱਕ ਉਸਨੂੰ ਇਹ ਭਰੋਸਾ ਨਹੀਂ ਦਿੱਤਾ ਜਾਂਦਾ ਕਿ ਇਜ਼ਰਾਈਲੀ ਬੰਧਕਾਂ ਦੇ ਅਗਲੇ ਸਮੂਹ ਨੂੰ ਬਿਨਾਂ ਕਿਸੇ "ਅਪਮਾਨ" ਦੇ ਰਿਹਾਅ ਕੀਤਾ ਜਾਵੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਹ ਕਦਮ ਹਮਾਸ ਵਲੋਂ ਵਾਰ-ਵਾਰ ਉਲੰਘਣਾਵਾਂ, ਬੰਧਕਾਂ ਨੂੰ ਅਪਮਾਨਿਤ ਕਰਨ ਲਈ ਸਮਾਰੋਹਾਂ ਦੇ ਆਯੋਜਨ ਅਤੇ ਪ੍ਰਚਾਰ ਦੇ ਉਦੇਸ਼ਾਂ ਲਈ ਉਨ੍ਹਾਂ ਦੇ ਸ਼ੋਸ਼ਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।