ਨਵੀਂ ਦਿੱਲੀ, 4 ਫਰਵਰੀ (ਏਐਨਆਈ): ਰਾਇਲ ਭੂਟਾਨ ਆਰਮੀ (ਆਰ.ਬੀ.ਏ.) ਦੇ ਵਿਜ਼ਿਟਿੰਗ ਚੀਫ ਸੰਚਾਲਨ ਅਧਿਕਾਰੀ (ਸੀ.ਓ.ਓ.) ਬਾਟੂ ਸ਼ੇਰਿੰਗ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਸੰਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ, ਜਿਸ ਵਿਚ ਖਾਸ ਤੌਰ 'ਤੇ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ।ਮੀਟਿੰਗ ਦੌਰਾਨ, ਭੂਟਾਨ ਦੀ ਰੱਖਿਆ ਤਿਆਰੀ ਨੂੰ ਵਧਾਉਣ 'ਤੇ ਵੀ ਚਰਚਾ ਕੀਤੀ ਗਈ। ਰੱਖਿਆ ਮੰਤਰਾਲੇ ਨੇ ਰਿਲੀਜ਼ ਵਿਚ ਕਿਹਾ ਕਿ ਰਾਜਨਾਥ ਸਿੰਘ ਨੇ ਭਾਰਤ ਦੀ 'ਨੇਬਰਹੁੱਡ ਫਸਟ' ਨੀਤੀ ਦੇ ਅਨੁਸਾਰ ਭੂਟਾਨ ਦੀਆਂ ਰਾਸ਼ਟਰੀ ਰੱਖਿਆ ਤਰਜੀਹਾਂ, ਜਿਸ ਵਿਚ ਰੱਖਿਆ ਉਪਕਰਣ ਅਤੇ ਸੰਪਤੀਆਂ ਪ੍ਰਦਾਨ ਕਰਨਾ ਸ਼ਾਮਿਲ ਹੈ, ਦਾ ਸਮਰਥਨ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਜਲੰਧਰ : ਮੰਗਲਵਾਰ 22 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਰਾਇਲ ਭੂਟਾਨ ਆਰਮੀ ਦੇ ਮੁੱਖ ਸੰਚਾਲਨ ਅਧਿਕਾਰੀ ਨੇ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ