ਨਵੀਂ ਦਿੱਲੀ, 4 ਫਰਵਰੀ-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੋ ਲੋਕ ਆਪਣੇ ਮਨੋਰੰਜਨ ਲਈ ਗਰੀਬਾਂ ਦੀਆਂ ਝੌਂਪੜੀਆਂ ਵਿਚ ਫੋਟੋ ਸੈਸ਼ਨ ਕਰਦੇ ਹਨ, ਉਨ੍ਹਾਂ ਨੂੰ ਸੰਸਦ ਵਿਚ ਗਰੀਬਾਂ ਦਾ ਜ਼ਿਕਰ ਬੋਰਿੰਗ ਲੱਗੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਾਂ ਅਖ਼ਬਾਰਾਂ ਦੀਆਂ ਸੁਰਖੀਆਂ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਨਾਲ ਸਬੰਧਤ ਹੁੰਦੀਆਂ ਸਨ। 10 ਸਾਲ ਬੀਤ ਗਏ ਹਨ, ਕਰੋੜਾਂ ਰੁਪਏ ਬਚਾਏ ਗਏ ਹਨ ਜੋ ਜਨਤਾ ਲਈ ਵਰਤੇ ਗਏ ਹਨ। ਅਸੀਂ ਕਈ ਕਦਮ ਚੁੱਕੇ ਹਨ ਜਿਨ੍ਹਾਂ ਨਾਲ ਬਹੁਤ ਸਾਰਾ ਪੈਸਾ ਬਚਿਆ ਹੈ ਪਰ ਅਸੀਂ ਉਸ ਪੈਸੇ ਦੀ ਵਰਤੋਂ ਰਾਸ਼ਟਰ ਦੇ ਨਿਰਮਾਣ ਲਈ ਕੀਤੀ ਹੈ।
ਜਲੰਧਰ : ਮੰਗਲਵਾਰ 22 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਲੋਕ ਸਭਾ 'ਚ ਰਾਹੁਲ ਗਾਂਧੀ 'ਤੇ ਵਰ੍ਹੇ ਪੀ.ਐਮ. ਮੋਦੀ, ਕੀਤੇ ਸ਼ਬਦੀ ਹਮਲੇ