ਮਮਦੋਟ (ਫਿਰੋਜ਼ਪੁਰ), 4 ਫਰਵਰੀ (ਰਾਜਿੰਦਰ ਸਿੰਘ ਹਾਂਡਾ)-ਬਲਾਕ ਮਮਦੋਟ ਦੀ ਗ੍ਰਾਮ ਪੰਚਾਇਤ ਲਖਮੀਰ ਕੇ ਉਤਾੜ ਜਿਥੇ ਪਿੰਡ ਵਾਸੀਆਂ ਵਲੋਂ ਵੋਟਾਂ ਕੱਟੇ ਜਾਣ ਦੇ ਰੋਸ ਕਰਕੇ ਵੋਟਾਂ ਵਾਲੇ ਦਿਨ ਪੋਲਿੰਗ ਬੂਥ ਦੇ ਗੇਟ ਸਾਹਮਣੇ ਸਵੇਰ ਤੋਂ ਸ਼ਾਮ ਤੱਕ ਰੋਸ ਧਰਨਾ ਦਿੱਤਾ ਗਿਆ ਸੀ, ਜਿਸ ਕਾਰਨ ਉਸ ਦਿਨ ਵੋਟਾਂ ਰੱਦ ਹੋ ਗਈਆਂ ਸਨ, ਹੁਣ ਇਸ ਗ੍ਰਾਮ ਪੰਚਾਇਤ ਦੀ ਚੋਣ ਲਈ ਵੋਟਾਂ 23 ਫਰਵਰੀ ਨੂੰ ਪੈਣਗੀਆਂ। ਇਸ ਸੰਬੰਧੀ ਰਾਜ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਵਲੋਂ ਐਲਾਨ ਕਰ ਦਿੱਤਾ ਗਿਆ ਹੈ। ਇਸ ਗ੍ਰਾਮ ਪੰਚਾਇਤ ਦੀ ਚੋਣ ਲਈ ਨੋਟੀਫਿਕੇਸ਼ਨ 7 ਫਰਵਰੀ ਨੂੰ ਜਾਰੀ ਹੋਵੇਗਾ ਅਤੇ ਉਸ ਦਿਨ ਤੋਂ ਇਸ ਗ੍ਰਾਮ ਪੰਚਾਇਤ ਦੇ ਇਲਾਕੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ।
ਜਲੰਧਰ : ਮੰਗਲਵਾਰ 22 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਮਮਦੋਟ ਬਲਾਕ ਦੀ ਗ੍ਰਾਮ ਪੰਚਾਇਤ ਲਖਮੀਰ ਕੇ ਉਤਾੜ ਦੀਆਂ 23 ਨੂੰ ਪੈਣਗੀਆਂ ਵੋਟਾਂ