ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਨੇ ਮਾਣਿਆ ਧੁੰਦ ਦਾ ਅਲੌਕਿਕ ਨਜ਼ਾਰਾ
ਅੰਮ੍ਰਿਤਸਰ, 2 ਜਨਵਰੀ (ਜਸਵੰਤ ਸਿੰਘ ਜੱਸ)- ਅੱਜ ਨਵੇਂ ਸਾਲ ਦੇ ਦੂਸਰੇ ਦਿਨ ਗੁਰੂ ਨਗਰੀ ਅੰਮ੍ਰਿਤਸਰ ਵਿਚ ਪਹਿਲੀ ਵਾਰ ਭਾਰੀ ਧੁੰਦ ਦੇਖਣ ਨੂੰ ਮਿਲੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਦਰਸ਼ਨ ਕਰਨ ਪੁੱਜੇ ਸ਼ਰਧਾਲੂਆਂ ਨੇ ਧੁੰਦ ਦਾ ਅਲੌਕਿਕ ਨਜ਼ਾਰਾ ਦੇਖਿਆ। ਸਵੇਰ ਸਮੇਂ ਧੁੰਦ ਇੰਨੀ ਸੰਘਣੀ ਸੀ ਕਿ ਪਰਿਕਰਮਾ ਵਿਚ ਖੜੇ ਸ਼ਰਧਾਲੂਆਂ ਨੂੰ ਬੜੀ ਮੁਸ਼ਕਿਲ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਮੁੱਖ ਭਵਨ ਦੇ ਦਰਸ਼ਨ ਹੋ ਰਹੇ ਸਨ। ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਸ਼ਰਧਾਲੂਆਂ ਦੇ ਠੰਢ ਤੋਂ ਬਚਾਅ ਲਈ ਪਰਿਕਰਮਾ ਵਿਚ ਬਹੁਤ ਥਾਵਾਂ ’ਤੇ ਵੱਡੇ ਮੈਟ ਵਿਛਾਏ ਗਏ ਸਨ।