ਛੱਤੀਸਗੜ੍ਹ : ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਜਾਰੀ
ਨਾਰਾਇਣਪੁਰ (ਛੱਤੀਸਗੜ੍ਹ) ਛੱਤੀਸਗੜ੍ਹ ਦੇ ਨਾਰਾਇਣਪੁਰ ਦੇ ਦੱਖਣੀ ਅਬੂਝਮਰਹ ਇਲਾਕੇ 'ਚ ਸ਼ਾਮ ਕਰੀਬ 6 ਵਜੇ ਤੋਂ ਸੰਯੁਕਤ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਆਈ.ਜੀ. ਬਸਤਰ ਪੀ. ਸੁੰਦਰਰਾਜ ਨੇ ਕਿਹਾ ਕਿ ਕਾਰਵਾਈ ਪੂਰੀ ਹੋਣ ਤੋਂ ਬਾਅਦ ਵਿਸਤ੍ਰਿਤ ਜਾਣਕਾਰੀ ਵੱਖਰੇ ਤੌਰ 'ਤੇ ਜਾਰੀ ਕੀਤੀ ਜਾਵੇਗੀ। ਚਾਰ ਜ਼ਿਲ੍ਹਿਆਂ ਦੇ ਡੀ.ਆਰ.ਜੀ. ਅਤੇ ਐਸ.ਟੀ.ਐਫ. ਆਪਰੇਸ਼ਨ ਵਿਚ ਸ਼ਾਮਿਲ ਹਨ।