ਚੀਨ 'ਚ ਸਾਹ ਦੀਆਂ ਬਿਮਾਰੀਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਸੱਦੀ ਮੀਟਿੰਗ
ਨਵੀਂ ਦਿੱਲੀ, 4 ਜਨਵਰੀ-ਚੀਨ ਵਿਚ ਪਿਛਲੇ ਕੁਝ ਹਫ਼ਤਿਆਂ ਵਿਚ ਸਾਹ ਦੀਆਂ ਬਿਮਾਰੀਆਂ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਸੰਯੁਕਤ ਨਿਗਰਾਨੀ ਸਮੂਹ ਦੀ ਮੀਟਿੰਗ ਬੁਲਾਈ ਹੈ। ਕੇਂਦਰੀ ਸਿਹਤ ਮੰਤਰਾਲਾ ਸਾਰੇ ਚੈਨਲਾਂ ਰਾਹੀਂ ਚੀਨ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਡਬਲਿਊ.ਐਚ.ਆਈ. ਨੂੰ ਸਥਿਤੀ ਬਾਰੇ ਸਮੇਂ ਸਿਰ ਅਪਡੇਟ ਸਾਂਝੇ ਕਰਨ ਦੀ ਬੇਨਤੀ ਕੀਤੀ ਹੈ। ਭਾਰਤ ਸਾਹ ਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਚੰਗੀ ਤਰ੍ਹਾਂ ਤਿਆਰ ਹੈ।