ਨਵੇਂ ਸਾਲ ਦੇ ਦੂਸਰੇ ਦਿਨ ਪਈ ਸੰਘਣੀ ਧੁੰਦ ਨੇ ਆਮ ਜਨ-ਜੀਵਨ ਕੀਤਾ ਪ੍ਰਭਾਵਿਤ
ਅਜਨਾਲਾ, (ਅੰਮ੍ਰਿਤਸਰ), 2 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋ)-ਨਵੇਂ ਸਾਲ ਦੇ ਅੱਜ ਦੂਸਰੇ ਦਿਨ ਹੀ ਪਈ ਸੰਘਣੀ ਧੁੰਦ ਨੇ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਉੱਥੇ ਹੀ ਠੰਢ ਵਿਚ ਵੀ ਭਾਰੀ ਵਾਧਾ ਹੋਇਆ ਹੈ। ਸੀਤ ਲਹਿਰ ਦੌਰਾਨ ਲੋਕ ਠਰੂ ਠਰੂ ਕਰਦੇ ਆਪਣੀ ਮੰਜ਼ਿਲ ਵੱਲ ਨੂੰ ਅੱਗੇ ਵੱਧ ਰਹੇ ਹਨ। ਸੰਘਣੀ ਧੁੰਦ ਦਾ ਸੜਕੀ ਅਤੇ ਹਵਾਈ ਆਵਾਜਾਈ ’ਤੇ ਵੀ ਕਾਫ਼ੀ ਅਸਰ ਦੇਖਣ ਨੂੰ ਮਿਲ ਰਿਹਾ ਹੈ।