JALANDHAR WEATHER

ਖੇਤੀ ਯੂਰੀਆ ਦੀ ਵਰਤੋਂ ਕਰਨ ਵਾਲੇ 21 ਖਾਦ ਡੀਲਰਾਂ ਦੇ ਲਾਇਸੰਸ ਰੱਦ

ਯਮੁਨਾਨਗਰ, 1 ਜਨਵਰੀ - ਯਮੁਨਾਨਗਰ 'ਚ ਪਲਾਈਵੁੱਡ ਫੈਕਟਰੀ 'ਚ ਖੇਤੀ ਯੂਰੀਆ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾਂਦੀ ਹੈ । ਇਹੀ ਕਾਰਨ ਹੈ ਕਿ ਖੇਤੀਬਾੜੀ ਵਿਭਾਗ ਵੀ ਸ਼ਿਕਾਇਤਾਂ ਮਿਲਣ 'ਤੇ ਕਾਰਵਾਈ ਕਰਦਾ ਹੈ। ਪਿਛਲੇ ਇਕ ਸਾਲ ਵਿਚ ਯਮੁਨਾਨਗਰ ਦੇ ਖੇਤੀਬਾੜੀ ਵਿਭਾਗ ਨੇ ਉਨ੍ਹਾਂ ਖਾਦ ਵਿਕਰੇਤਾਵਾਂ ਖ਼ਿਲਾਫ਼ ਕਾਰਵਾਈ ਕੀਤੀ ਹੈ ਜੋ ਸਨਅਤੀ ਇਕਾਈਆਂ ਨੂੰ ਕਾਸ਼ਤ ਯੋਗ ਯੂਰੀਆ ਪਹੁੰਚਾਉਂਦੇ ਹਨ। ਯਮੁਨਾਨਗਰ ਦੇ ਖੇਤੀਬਾੜੀ ਅਧਿਕਾਰੀ ਆਦਿਤਿਆ ਡਬਾਸ ਨੇ ਦੱਸਿਆ ਕਿ ਅਸੀਂ ਪਲਾਈਵੁੱਡ ਫੈਕਟਰੀ ਨੂੰ ਖੇਤੀਬਾੜੀ ਯੂਰੀਆ ਸਪਲਾਈ ਕਰਨ ਦੇ ਮਾਮਲੇ ਵਿਚ ਦੋ ਐਫਆਈਆਰ ਦਰਜ ਕੀਤੀਆਂ ਹਨ, ਜਦੋਂ ਕਿ 9 ਖਾਦ ਡੀਲਰਾਂ ਦੇ ਲਾਇਸੰਸ ਮੁਅੱਤਲ ਕੀਤੇ ਗਏ ਹਨ ਅਤੇ 21 ਖਾਦ ਡੀਲਰਾਂ ਦੇ ਲਾਇਸੰਸਵੀ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਸਾਲ ਹੁਣ ਤੱਕ 51 ਲੋਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਚੁੱਕੇ ਹਾਂ ਅਤੇ ਉਨ੍ਹਾਂ ਦੀ ਸੁਣਵਾਈ ਤੋਂ ਬਾਅਦ ਹੀ ਅਗਲੀ ਕਾਰਵਾਈ ਕਰਦੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ