ਕਿਸਾਨ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ
ਅੰਮ੍ਰਿਤਸਰ, 18 ਦਸੰਬਰ (ਗਗਨਦੀਪ ਸ਼ਰਮਾ)- ਕਿਸਾਨ ਅੰਦੋਲਨ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਰੇਲਵੇ ਸਟੇਸ਼ਨ ’ਤੇ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਆਖਰੀ ਰੇਲ ਗੱਡੀ ਦਾ ਦਾਦਰ ਐਕਸਪ੍ਰੈਸ ਸਵੇਰੇ 9.40 ਵਜੇ ਰਵਾਨਾ ਹੋਈ, ਉਸ ਤੋਂ ਬਾਅਦ ਕਿਸਾਨ ਰੇਲਵੇ ਟਰੈਕ ’ਤੇ ਬੈਠ ਗਏ।