ਕਾਂਗਰਸ ਨੇ ਨਗਰ ਪੰਚਾਇਤ ਦਿੜ੍ਹਬਾ ਦੇ 2 ਸਾਬਕਾ ਪ੍ਰਧਾਨ ਤੇ ਇਕ ਸਾਬਕਾ ਐਮ.ਸੀ. ਪਾਰਟੀ 'ਚੋਂ ਕੱਢੇ
ਦਿੜ੍ਹਬਾ ਮੰਡੀ (ਸੰਗਰੂਰ), 18 ਦਸੰਬਰ (ਹਰਬੰਸ ਸਿੰਘ ਛਾਜਲੀ)-ਨਗਰ ਪੰਚਾਇਤ ਦਿੜ੍ਹਬਾ ਦੀ ਚੋਣ 'ਚ ਪਾਰਟੀ ਉਮੀਦਵਾਰਾਂ ਖਿਲਾਫ ਚੱਲਣ ਵਾਲੇ ਕਾਂਗਰਸ ਦੇ ਦੋ ਸਾਬਕਾ ਪ੍ਰਧਾਨ ਨਗਰ ਪੰਚਾਇਤ ਦਿੜ੍ਹਬਾ ਅਤੇ ਇਕ ਐਮ.ਸੀ. ਨੂੰ ਪੰਜ ਸਾਲ ਲਈ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਸਾਬਕਾ ਪ੍ਰਧਾਨ ਬਿੱਟੂ ਖਾਨ, ਸਾਬਕਾ ਪ੍ਰਧਾਨ ਜੱਗਾ ਦਾਸ ਅਤੇ ਐਮ.ਸੀ. ਸੁਖਵਿੰਦਰ ਕੌਰ ਪਤਨੀ ਪ੍ਰਗਟ ਸਿੰਘ ਨੂੰ ਕਾਂਗਰਸ ਪਾਰਟੀ ਵਿਚੋਂ ਪੰਜ ਸਾਲ ਲਈ ਬਾਹਰ ਕੱਢ ਦਿੱਤਾ ਹੈ। ਨਗਰ ਪੰਚਾਇਤ ਦਿੜ੍ਹਬਾ ਦੀ ਕਾਂਗਰਸ ਪਾਰਟੀ ਦੀ ਟਿਕਟ ਉਤੇ ਚੋਣ ਲੜ ਰਹੇ ਉਮੀਦਵਾਰਾਂ ਨੇ ਪਾਰਟੀ ਹਾਈਕਮਾਂਡ ਨੂੰ ਇਸ ਸੰਬੰਧੀ ਸ਼ਿਕਾਇਤ ਕੀਤੀ ਸੀ।