ਅੰਬੇਡਕਰ ਜੀ ਦੀ ਵਿਚਾਰਧਾਰਾ ਦਾ ਚਾਰ ਪੀੜ੍ਹੀਆਂ ਤੋਂ ਕਾਂਗਰਸ ਕਰਦੀ ਰਹੀ ਹੈ ਵਿਰੋਧ- ਅਨੁਰਾਗ ਠਾਕੁਰ
ਨਵੀਂ ਦਿੱਲੀ, 18 ਦਸੰਬਰ- ਰਾਜ ਸਭਾ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣ ’ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ’ਤੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਐਸ.ਸੀ. ਐਸ.ਟੀ. ਅਤੇ ਓ.ਬੀ.ਸੀ. ਨੂੰ ਅੱਗੇ ਲਿਆਉਣ ਦੀ ਅੰਬੇਡਕਰ ਜੀ ਦੀ ਵਿਚਾਰਧਾਰਾ ਦਾ ਚਾਰ ਪੀੜ੍ਹੀਆਂ ਤੋਂ ਕਾਂਗਰਸ ਹਮੇਸ਼ਾ ਵਿਰੋਧ ਕਰਦੀ ਰਹੀ ਹੈ... ਚੌਥੀ ਪੀੜ੍ਹੀ ਨਹਿਰੂ ਜੀ ਦੀ, ਜੋ ਖੁਦ ਅੰਬੇਡਕਰ ਜੀ ਨੂੰ ਹਰਾਉਣ ਲਈ ਪਹੁੰਚੇ ਸਨ, ਨੂੰ ਡਾ. ਬੀ. ਆਰ. ਅੰਬੇਡਕਰ ਦੀ ਫੋਟੋ ਫੜਨੀ ਪਈ ਕਿਉਂਕਿ ਅਮਿਤ ਸ਼ਾਹ ਨੇ ਕਾਂਗਰਸ ਦੀ ਸੱਚਾਈ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਤਿੰਨ ਪੀੜ੍ਹੀਆਂ ਵਿਚ ਅੰਬੇਡਕਰ ਜੀ ਨੂੰ ਭਾਰਤ ਰਤਨ ਨਹੀਂ ਦਿੱਤਾ ਗਿਆ, ਹੁਣ ਉਨ੍ਹਾਂ (ਕਾਂਗਰਸ) ਨੂੰ ਬੇਨਕਾਬ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਐਸ.ਸੀ., ਐਸ.ਟੀ. ਵਿਰੋਧੀ ਵਿਚਾਰਧਾਰਾ ਤੇ ਉਨ੍ਹਾਂ ਦੀ ਅੰਬੇਡਕਰ ਜੀ ਪ੍ਰਤੀ ਨਫ਼ਰਤ ਨੂੰ ਉਜਾਗਰ ਕੀਤਾ ਗਿਆ ਹੈ।