ਸਾਰੇ ਆਈ.ਪੀ.ਐਲ. ਮੈਚ ਖੇਡਣ ਵਾਲੇ ਖਿਡਾਰੀ ਨੂੰ ਕਰਾਰ ਰਾਸ਼ੀ ਤੋਂ ਇਲਾਵਾ 1.05 ਕਰੋੜ ਮਿਲਣਗੇ - ਜੈ ਸ਼ਾਹ
ਨਵੀਂ ਦਿੱਲੀ, 28 ਸਤੰਬਰ-ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਟਵੀਟ ਕੀਤਾ ਕਿ ਅਸੀਂ ਆਪਣੇ ਕ੍ਰਿਕਟਰਾਂ ਲਈ ਪ੍ਰਤੀ ਮੈਚ 7. 5 ਲੱਖ ਰੁਪਏ ਦੀ ਮੈਚ ਫੀਸ ਪੇਸ਼ ਕਰਕੇ ਬਹੁਤ ਖੁਸ਼ ਹਾਂ। ਇਕ ਸੀਜ਼ਨ ਵਿਚ ਸਾਰੇ ਆਈ.ਪੀ.ਐਲ. ਮੈਚ ਖੇਡਣ ਵਾਲੇ ਕ੍ਰਿਕਟਰ ਨੂੰ ਉਸ ਦੀ ਕਰਾਰ ਰਾਸ਼ੀ ਤੋਂ ਇਲਾਵਾ 1.05 ਕਰੋੜ ਰੁਪਏ ਮਿਲਣਗੇ। ਫ੍ਰੈਂਚਾਇਜ਼ੀ ਸੀਜ਼ਨ ਲਈ ਮੈਚ ਫੀਸ ਵਜੋਂ 12.60 ਕਰੋੜ ਰੁਪਏ ਅਲਾਟ ਕਰੇਗੀ।