ਲਸਾੜਾ ਲੱਖੋਵਾਸ ਦੇ ਸਰਬਸੰਮਤੀ ਨਾਲ ਸਵਰਨਜੀਤ ਕੌਰ ਸਰਪੰਚ ਸਮੇਤ ਸਮੂਹ ਪੰਚਾਇਤ ਚੁਣੀ
ਮਲੌਦ (ਖੰਨਾ), 28 ਸਤੰਬਰ (ਨਿਜ਼ਾਮਪੁਰ)-ਬਲਾਕ ਮਲੌਦ ਅਧੀਨ ਪੈਂਦੇ ਪਿੰਡ ਲਸਾੜਾ ਲੱਖੋਵਾਸ ਵਿਖੇ ਐਸ.ਸੀ. ਵਰਗ ਨਾਲ ਸੰਬੰਧਿਤ ਸਵਰਨਜੀਤ ਕੌਰ ਸਰਬਸੰਮਤੀ ਨਾਲ ਸਰਪੰਚ ਸਮੇਤ ਰਮਨਦੀਪ ਕੌਰ, ਰਣਜੀਤ ਕੌਰ, ਮੀਨਾ ਰਾਣੀ, ਦਵਿੰਦਰ ਸਿੰਘ, ਦਰਸ਼ਨ ਸਿੰਘ ਸੈਕਟਰੀ, ਜਗਦੇਵ ਸਿੰਘ ਤੇ ਸੁਖਦੇਵ ਸਿੰਘ (ਸਾਰੇ ਪੰਚ) ਬਣਾਏ ਗਏ।