ਜੈਤਾਸਰ ਢਿੱਲਵਾਂ ਵਾਦੀਆਂ ਦੇ ਸਰਬਸੰਮਤੀ ਨਾਲ ਜਗਤਾਰ ਸਿੰਘ ਬਣੇ ਸਰਪੰਚ
ਤਪਾ ਮੰਡੀ, 28 ਸਤੰਬਰ (ਵਿਜੇ ਸ਼ਰਮਾ)-ਪੰਜਾਬ ਵਿਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿਚ ਤਪਾ ਨੇੜਲੇ ਪਿੰਡ ਢਿੱਲਵਾਂ ਵਾਦੀਆਂ ਵਿਚ ਜੈਤਾਸਰ ਪੰਚਾਇਤ ਦੇ ਜਗਤਾਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ। ਇਸ ਮੌਕੇ ਨਵੇਂ ਬਣੇ ਸਰਪੰਚ ਨੂੰ ਵਧਾਈਆਂ ਦਿੱਤੀਆਂ ਗਈਆਂ।