JALANDHAR WEATHER
ਦੇਸ਼ ਨੂੰ ਭਗਵਾਨ ਸ੍ਰੀ ਰਾਮ ਦੇ ਮੰਦਰ ਦੇ ਰੂਪ ਵਿਚ ਮਿਲਿਆ ਇਕ ‘ਰਾਸ਼ਟਰ ਮੰਦਰ’- ਹਰਦੀਪ ਸਿੰਘ ਪੁਰੀ

ਨਵੀਂ ਦਿੱਲੀ, 4 ਮਾਰਚ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰ ਕਿਹਾ ਕਿ ਅਯੁੱਧਿਆ ਦਾ ਅਰਥ ਹੈ ਉਹ ਜਿਸਨੂੰ ਦੁਸ਼ਮਣ ਜਿੱਤ ਨਹੀਂ ਸਕਦੇ। ਅੱਜ, ਉਸੇ ਅਯੁੱਧਿਆ ਵਿਚ, ਮੈਂ ਤੁਹਾਨੂੰ ਭਗਵਾਨ ਸ਼੍ਰੀ ਰਾਮ ਦੇ ਜਨਮ ਸਥਾਨ ਦੀ ਸੰਘਰਸ਼ ਯਾਤਰਾ ਵਿਚ ਸਿੱਖਾਂ ਦੇ ਯੋਗਦਾਨ ਦੀ ਇਕ ਇਤਿਹਾਸਕ ਘਟਨਾ ਬਾਰੇ ਦੱਸਾਂਗਾ, ਜੋ ਸ਼ਾਇਦ ਹੁਣ ਤੱਕ ਅਣਗੌਲੀ ਰਹੀ। ਗੁਰਦੁਆਰੇ ਵਿਚ ਰੱਖੇ ਹਥਿਆਰ ਅਤੇ ਹੋਰ ਸਬੂਤ ਅਜੇ ਵੀ ਨਿਹੰਗ ਫੌਜ ਦੀ ਬਹਾਦਰੀ ਨੂੰ ਬਿਆਨ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਯੁੱਧਿਆ ਵਿਚ ਧਰਮ ਖ਼ਤਰੇ ਵਿਚ ਸੀ, ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਿਰਦੇਸ਼ਾਂ ’ਤੇ, ਨਿਹੰਗ ਫੌਜ ਨੇ ਮੁਗਲਾਂ ਨਾਲ ਲੜਾਈ ਕੀਤੀ ਅਤੇ ਸ੍ਰੀ ਰਾਮ ਦੇ ਜਨਮ ਸਥਾਨ ਦੀ ਰੱਖਿਆ ਲਈ ਉਨ੍ਹਾਂ ਨੂੰ ਹਰਾਇਆ। ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਗੁਰੂ ਜੀ ਦੀਆਂ ਸਿੱਖਿਆਵਾਂ ਅਤੇ ਆਦਰਸ਼ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਸਦਕਾ, ਇਤਿਹਾਸ ਦੀ ਗੰਢ ਖੁੱਲ੍ਹ ਗਈ ਅਤੇ ਦੇਸ਼ ਨੂੰ ਸਦੀਆਂ ਪੁਰਾਣੀ ਵਿਰਾਸਤ ਮਿਲੀ। ਅਣਗਿਣਤ ਕੁਰਬਾਨੀਆਂ, ਤਿਆਗ ਅਤੇ ਤਪੱਸਿਆ ਤੋਂ ਬਾਅਦ, ਦੇਸ਼ ਨੂੰ ਭਗਵਾਨ ਸ੍ਰੀ ਰਾਮ ਦੇ ਮੰਦਰ ਦੇ ਰੂਪ ਵਿਚ ਇਕ ‘ਰਾਸ਼ਟਰ ਮੰਦਰ’ ਮਿਲਿਆ। ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਇਹ ਦੇਖਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ