
ਬਰਨਾਲਾ, 2 ਮਾਰਚ (ਰਾਜ ਪਨੇਸਰ)-ਵਿਜੀਲੈਂਸ ਵਿਭਾਗ ਬਰਨਾਲਾ ਵਲੋਂ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਮਿੰਦਰ ਕੌਰ ਵਾਸੀ ਪਿੰਡ ਰਾਏਸਰ ਪਟਿਆਲਾ ਵਲੋਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਥਾਣਾ ਮਹਿਲ ਕਲਾਂ ਵਿਖੇ ਤਾਇਨਾਤ ਏ.ਐਸ.ਆਈ. ਜੱਗਾ ਸਿੰਘ ਅਤੇ ਹੌਲਦਾਰ ਗੁਰਪ੍ਰੀਤ ਸਿੰਘ ਵਲੋਂ ਪਿਛਲੇ ਦਿਨੀਂ ਥਾਣਾ ਮਹਿਲ ਕਲਾਂ ਵਿਖੇ ਪਿੰਡ ਰਾਏਸਰ ਸ਼ਰਾਬ ਦੇ ਠੇਕੇ ਤੋਂ ਚੋਰੀ ਹੋਈ ਸ਼ਰਾਬ ਸੰਬੰਧੀ ਦਰਜ ਮੁਕੱਦਮੇ ਵਿਚ ਫੜੇ ਗਏ ਉਸ ਦੇ ਭਰਾ ਧਰਮਿੰਦਰ ਸਿੰਘ ਦੀ ਹੋਈ ਜਾਮਾ ਤਲਾਸ਼ੀ ਦੌਰਾਨ ਇਕ ਡੇਢ ਤੋਲਾ ਸੋਨੇ ਦੀ ਚੇਨੀ, ਇਕ ਆਈਫੋਨ, ਇਕ ਘੜੀ ਅਤੇ 10 ਹਜ਼ਾਰ ਰੁਪਏ ਨਕਦ ਬਰਾਮਦ ਹੋਇਆ ਸੀ, ਜੋ ਉਕਤ ਪੁਲਿਸ ਮੁਲਾਜ਼ਮਾਂ ਨੇ ਇਹ ਸਮਾਨ ਰਿਕਾਰਡ ਵਿਚ ਨਹੀਂ ਪਾਇਆ ਤੇ ਆਪਣਾ ਕੋਲ ਰੱਖ ਲਿਆ। ਜਦੋਂ ਲੜਕੀ ਨੇ ਉਨ੍ਹਾਂ ਤੋਂ ਸਮਾਨ ਮੰਗਿਆ ਤਾਂ ਮੁਲਾਜ਼ਮਾਂ ਨੇ ਕਿਹਾ ਕਿ ਤੁਸੀਂ 50 ਹਜ਼ਾਰ ਰੁਪਏ ਲੈ ਆਓ ਤਾਂ ਤੁਹਾਨੂੰ ਸਮਾਨ ਦਿੱਹੱਥੀਂ ਕਾਬੂ ਕਰ ਲਿਆ ਗਿਆ ਹੈ।