
ਨਵੀਂ ਦਿੱਲੀ, 3 ਮਾਰਚ- ਕਾਂਗਰਸ ਦੇ ਰਾਸ਼ਟਰੀ ਬੁਲਾਰੇ ਸ਼ਮਾ ਮੁਹੰਮਦ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੀ ਫਿਟਨੈਸ ਅਤੇ ਕਪਤਾਨੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਇਕ ਖਿਡਾਰੀ ਦੇ ਤੌਰ ’ਤੇ, ਰੋਹਿਤ ਸ਼ਰਮਾ ਮੋਟਾ ਹੈ, ਉਸ ਨੂੰ ਭਾਰ ਘਟਾਉਣਾ ਚਾਹੀਦਾ ਹੈ। ਸ਼ਮਾ ਮੁਹੰਮਦ ਨੇ ਇਹ ਵੀ ਕਿਹਾ ਕਿ ਰੋਹਿਤ ਭਾਰਤ ਦਾ ਸਭ ਤੋਂ ਨਿਰਾਸ਼ਾਜਨਕ ਕਪਤਾਨ ਹੈ। ਭਾਜਪਾ ਨੇ ਕਾਂਗਰਸ ਬੁਲਾਰੇ ਦੇ ਬਿਆਨ ਨੂੰ ਇਕ ਸਵੈ-ਨਿਰਮਿਤ ਚੈਂਪੀਅਨ (ਰੋਹਿਤ) ਦਾ ਅਪਮਾਨ ਅਤੇ ਬਾਡੀ ਸ਼ੇਮਿੰਗ ਕਰਾਰ ਦਿੱਤਾ। ਹਾਲਾਂਕਿ, ਬਾਅਦ ਵਿਚ ਕਾਂਗਰਸ ਨੇ ਕਿਹਾ ਕਿ ਸਾਡੀ ਪਾਰਟੀ ਖੇਡ ਸ਼ਖਸੀਅਤਾਂ ਦਾ ਸਤਿਕਾਰ ਕਰਦੀ ਹੈ। ਪਾਰਟੀ ਨੇ ਸ਼ਮਾ ਨੂੰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਡਿਲੀਟ ਕਰਨ ਲਈ ਕਿਹਾ। ਇਸ ਤੋਂ ਬਾਅਦ ਸ਼ਮਾ ਨੇ ਪੋਸਟਾਂ ਹਟਾ ਦਿੱਤੀਆਂ।