
ਅੰਮ੍ਰਿਤਸਰ, 3 ਮਾਰਚ (ਰੇਸ਼ਮ ਸਿੰਘ)- ਬੀਤੀ ਦੇਰ ਰਾਤ ਅੰਮ੍ਰਿਤਸਰ ਪੁਲਿਸ ਦੇ ਅਪਰਾਧਿਕ ਬਿਰਤੀ ਦੇ ਨੌਜਵਾਨ ਨਾਲ ਹੋਈ ਮੁਠਭੇੜ ’ਚ ਨੌਜਵਾਨ ਦੀ ਲੱਤ ’ਚ ਗੋਲੀ ਵੱਜੀ ਹੈ, ਜੋ ਇਸ ਵੇਲੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਇਸ ਮੌਕੇ ਪੁਲਿਸ ਨੇ ਮੁਜ਼ਰਮ ਪਾਸੋਂ ਪਿਸਤੌਲ ਬਰਾਮਦ ਕਰ ਲਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੌਕੇ ਦਾ ਜਾਇਜਾ ਲੈਣ ਲਈ ਪਹੁੰਚ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਪਛਾਣ ਸਾਹਿਲ ਵਜੋਂ ਹੋਈ ਹੈ, ਜੋ ਵੱਖ ਵੱਖ ਮਾਮਲਿਆਂ ਵਿਚ ਲੋੜੀਂਦਾ ਸੀ।