
ਚੰਡੀਗੜ੍ਹ, 3 ਮਾਰਚ- ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਪੰਜਾਬ ਸਰਕਾਰ ਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਲੈਂਡ ਇਨਹਾਸਮੈਂਟ ਦੇ ਲਈ 2 ਓ.ਟੀ.ਐਸ. ਸਕੀਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੈਂਡ ਇਨਹਾਂਸਮੈਂਟ ਬਕਾਏ ’ਤੇ 8 ਫ਼ੀਸਦੀ ਫਲੈਟ ਵਿਆਜ ਲਗਾਇਆ ਗਿਆ ਹੈ ਤੇ ਕੰਪਾਊਂਡਿੰਗ ਵਿਆਜ ’ਤੇ ਪਨੈਲਟੀ ਨੂੰ ਮੁਆਫ਼ ਕਰ ਦਿੱਤਾ ਗਿਆ ਹੈ।